SANT BABA ISHER SINGH JI
RARA SAHIB

Sant Baba Isher Singh Ji

Sant Isher Singh Ji was born of Mata Ratan Kaur, in the household of Sardar Ram Singh Nambardar, on 5th August 1905 at village Allowal, district Patiala.

The parents named their son Gulab Singh. Nobody knew that one day this “Gulab” (meaning rose) would spread his fragrance far and wide. He received the basic worldly education from the primary School of village ‘Chulela’.

For higher schooling he went to his uncle at Patiala and passed his matriculation examination from the Model School. Thereafter the worldly education could not hold his mind and in the state of asceticism he became the disciple of Sant Attar Singh Ji of Reru Sahib.

By the inspiration of Sant Attar Singh Ji, he was baptized and was renamed Isher Singh. Thus motivated by the life and teachings of Sant Attar Singh Ji, he adopted the path of devotion and from him received the boon of propagating Sikhism through “Kirtan” (singing of hymns).

When on 21st January 1927 Sant Attar Singh Ji left his corporeal being. Sant Isher Singh Ji became sad and disconsolate. In order to overcome this despondency, he set out on pilgrimage. After visiting Machiwara, Kiratpur Sahib, Sri Anandpur Sahib, Sri Amritsar Sahib, Sri Nankana Sahib and Punja Sahib he came to Rara Sahib and settled here.

By virtue of his devotion he turned this deserted place into a sacred place that has become famous the world over. “A saint remembers the God and helps others remember Him also” following this principle he devoted himself to worship and motivated the people to be ‘Gur-sikhs’ and to follow the path, shown by the Sikh Gurus.

ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ

ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ‘ਆਲੋਵਾਲ’ ਵਿੱਚ ਆਪ ਜੀ ਦਾ ਜਨਮ ਮਾਤਾ ਰਤਨ ਕੌਰ ਦੀ ਪਵਿੱਤਰ ਕੁੱਖੋਂ 5 ਅਗਸਤ, 1905 ਈ. ਨੂੰ ਸ੍ਰ: ਰਾਮ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦਾ ਬਚਪਨ ਦਾ ਨਾਂ ਗ਼ੁਲਾਬ ਸਿੰਘ ਸੀ। ਸੱਚਮੁੱਚ ਹੀ ਆਪ ਸਮਾਂ ਆਉਣ ਤੋਂ ਐਸੇ ਗ਼ੁਲਾਬ ਹੋ ਨਿਬੜੇ ਜਿਸ ਦੀ ਰੂਹਾਨੀਅਤ ਦੀ ਖ਼ੁਸ਼ਬੋ ਦੁਨੀਆਂ ਦੀ ਹਰ ਨੁੱਕਰੇ ਪਹੁੰਚ ਗਈ।

ਮੁੱਢਲੀ ਵਿੱਦਿਆ ਆਪ ਨੇ ਪਿੰਡ ‘ਚੁਲੈਲਾ’ ਦੇ ਪ੍ਰਾਈਮਰੀ ਸਕੂਲ ਤੋਂ ਹਾਸਿਲ ਕੀਤੀ। ਉਸ ਤੋਂ ਬਾਅਦ ਆਪ ਨੇ ਪਟਿਆਲਾ ਦੇ ਮਾਡਲ ਸਕੂਲ ਵਿੱਚ ਦਾਖ਼ਲਾ ਲੈ ਲਿਆ ਅਤੇ ਉੱਥੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ।

ਇਸ ਦੌਰਾਨ ਹੀ ਆਪ ਨੂੰ ਆਪਣੇ ਭੂਆ ਦੇ ਪੁਤ੍ਰ ਗਾਰਡੀਅਨ ਸ. ਦਲੀਪ ਸਿੰਘ ਜੀ ਦੀ ਪ੍ਰੇਰਨਾ ਨਾਲ ਰੇਰੂ ਸਾਹਿਬ ਜਾਣ ਦਾ ਅਤੇ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੰਤ ਅਤਰ ਸਿੰਘ ਜੀ ਦੀ ਪ੍ਰੇਰਨਾ ਦੁਆਰਾ ਆਪ ਅੰਮ੍ਰਿਤ ਛਕ ਕੇ ਗ਼ੁਲਾਬ ਸਿੰਘ ਤੋਂ ਈਸ਼ਰ ਸਿੰਘ ਸਜ ਗਏ।

ਉਸ ਤੋਂ ਬਾਅਦ ਦੁਨਿਆਵੀ ਪੜ੍ਹਾਈ ਵਿੱਚ ਆਪ ਦਾ ਮਨ ਨਾ ਲੱਗਿਆ। 1924 ਈ: ਵਿੱਚ ਦਸਵੀਂ ਜਮਾਤ ਦਾ ਇਮਤਿਹਾਨ ਦੇ ਕੇ ਆਪ ਵੈਰਾਗ ਦੀ ਦਸ਼ਾ ਵਿੱਚ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਰੇਰੂ ਸਾਹਿਬ ਪਹੁੰਚ ਗਏ। ਕਈ ਸਾਲ ਰੇਰੂ ਸਾਹਿਬ ਰਹਿ ਕੇ ਸਿਮਰਨ ਅਤੇ ਸੇਵਾ ਕਰਦਿਆਂ ਵੈਰਾਗ ਦੀ ਦਸ਼ਾ ਵਿੱਚ ਗੁਜ਼ਾਰੇ। ਅਣਥੱਕ ਘਾਲਣਾ ਘਾਲੀ ਅਤੇ ਸੰਤ ਅਤਰ ਸਿੰਘ ਜੀ ਪਾਸੋਂ ਕੀਰਤਨ ਦੁਆਰਾ ਮਾਨਵਤਾ ਦੀ ਸੇਵਾ ਕਰਨ ਦਾ ਵਰਦਾਨ ਲਿਆ।

21 ਜਨਵਰੀ 1927 ਨੂੰ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆ ਨੇ ਆਪਣੇ ਸਰੀਰ ਦਾ ਪ੍ਰੀਤਿਆਗ ਕੀਤਾ ਕਰ ਦਿੱਤਾ। ਆਪ ਦਾ ਮਨ ਬਹੁਤ ਉਦਾਸ ਹੋ ਗਿਆ। ਮਨ ਦੀ ਉਪਰਾਮਤਾ ਦੂਰ ਕਰਨ ਲਈ ਆਪ ਸੰਤ ਕਿਸ਼ਨ ਸਿੰਘ ਜੀ ਸਮੇਤ ਗੁਰਧਾਮਾਂ ਦੀ ਯਾਤਰਾ ਵਾਸਤੇ ਚੱਲ ਪਏ। ਆਪ ਨੇ ਮਾਛੀਵਾੜਾ, ਕੀਰਤਪੁਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਆਦਿਕ ਗੁਰਧਾਮਾਂ ਦੀ ਯਾਤਰਾ ਕੀਤੀ।

ਉਸ ਤੋਂ ਬਾਅਦ ਆਪ ਨੇ ਸ੍ਰ: ਗਿਆਨ ਸਿੰਘ ‘ਰਾੜੇਵਾਲਾ’ ਦੀ ਬੇਨਤੀ ਮੰਨ ਕੇ ਪਿੰਡ ‘ਰਾੜਾ ਸਾਹਿਬ’, ਜਿਸਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੀ ਚਰਣ-ਛੋਹ ਬਖ਼ਸ਼ ਕੇ ‘ਰਾੜਾ’ ਤੋਂ ‘ਰਾੜਾ ਸਾਹਿਬ’ ਬਣਾਇਆ, ਦੀ ਢੱਕੀ ਨੂੰ ਆਪਣੀ ਤਪੋਭੂਮੀ ਬਣਾ ਲਿਆ।

ਤਕਰੀਬਨ 9 ਸਾਲ ਆਪ ਨੇ ਉਸ ਢੱਕੀ ਵਿੱਚ ਡੇਰਾ ਰੱਖਿਆ। ਫਿਰ 1936 ਵਿੱਚ ਮੌਜੂਦਾ ਅਸਥਾਨ ਆਬਾਦ ਕੀਤਾ। ਅਸਥਾਨ ਦਾ ਨਾਂ ‘ਕਰਮਸਰ’ ਸੰਤ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਨਾਂ ਉੱਪਰ ਰੱਖਿਆ ਗਿਆ। ਇਸ ਅਸਥਾਨ ਨੂੰ ਗੁਰਮਤਿ ਦੇ ਪ੍ਰਚਾਰ ਦਾ ਇੱਕ ਕੇਂਦਰ ਬਣਾ ਕੇ ਆਪ ਨੇ ਇੱਥੇ ਰੋਜ਼ਾਨਾ ਦਾ ਕਥਾ-ਕੀਰਤਨ ਅਤੇ ਮਾਹਾਵਾਰੀ ਜੋੜਮੇਲੇ ਮਨਾਉਣੇ ਸ਼ੁਰੂ ਕਰ ਦਿੱਤੇ। ਨਾਲ ਹੀ ਇਲਾਕੇ ਦੇ ਪਿੰਡਾਂ-ਸ਼ਹਿਰਾਂ ਵਿੱਚ ਗੁਰਮਤਿ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰ ਦਿੱਤੀ।

ਆਪ ਨੇ ਤਕਰੀਬਨ ਅੱਧੀ ਸਦੀ ਕੇਵਲ ਹਿੰਦੁਸਤਾਨ ਹੀ ਨਹੀਂ ਬਲਕਿ ਸੰਸਾਰ ਦੇ ਕੋਨੇ-ਕੋਨੇ ਵਿੱਚ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਦਸੰਬਰ 1949 ਈ: ਵਿੱਚ ਆਪ ਗੁਰਮਤਿ ਪ੍ਰਚਾਰ ਹਿਤ ਅਫਰੀਕਾ ਗਏ ਅਤੇ ਤਕਰੀਬਨ 13 ਮਹੀਨੇ ਸੰਗਤਾਂ ਨੂੰ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਅਤੇ ਸਰਲ ਵਿਆਖਿਆ ਦੁਆਰਾ ਕ੍ਰਿਤਾਰਥ ਕੀਤਾ। ਜ਼ਿੰਦਗ਼ੀ ਦੇ ਆਖ਼ਰੀ ਸੁਆਸਾਂ ਤੱਕ ਆਪ ਨੇ ਪਿੰਡਾਂ-ਸ਼ਹਿਰਾਂ ਵਿੱਚ ਗੁਰਮਤਿ ਪ੍ਰਚਾਰ ਦੀ ਮੁਹਿੰਮ ਜਾਰੀ ਰੱਖੀ। ਆਪ ਪੰਜ ਸੱਤ ਪਿੰਡਾਂ ਦੇ ਦਰਮਿਆਨ ਪ੍ਰਚਾਰ ਦਾ ਇੱਕ ਕੇਂਦਰ ਬਣਾ ਲੈਂਦੇ ਜਿੱਥੇ ਸਾਲਾਨਾ ਦੀਵਾਨ ਸਜਾਏ ਜਾਂਦੇ। ਇਸੇ ਤਰ੍ਹਾਂ ਵੱਡੇ ਸ਼ਹਿਰਾਂ ਵਿੱਚ ਵੀ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਦੇ।
ਹਰ ਪੰਡਾਲ ਵਿੱਚ ਅੰਮ੍ਰਿਤ ਸੰਚਾਰ ਹੁੰਦਾ। ਸੰਤ ਜੀ ਮਹਾਰਾਜ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਇਸ ਗੁਰਮਤਿ ਪ੍ਰਚਾਰ ਸਦਕਾ ਤਕਰੀਬਨ 6 ਲੱਖ ਪ੍ਰਾਣੀਆਂ ਨੇ ਅੰਮ੍ਰਿਤ ਦੀ ਮਹਾਨ ਦਾਤ ਪ੍ਰਾਪਤ ਕੀਤੀ।

ਗੁਰਸਿੱਖੀ ਪ੍ਰਚਾਰ ਦੇ ਨਾਲ-ਨਾਲ ਆਪ ਜੀ ਦੁਆਰਾ ਵਿੱਦਿਅਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਇਲਾਕੇ ਵਿੱਚ ਵਿੱਦਿਅਕ ਸਹੂਲਤਾਂ ਦੀ ਘਾਟ ਮਹਿਸੂਸ ਕਰਦਿਆਂ ਆਪ ਜੀ ਵਲੋਂ 1945 ਈ: ਤੋਂ ਇਸ ਪੇਂਡੂ ਇਲਾਕੇ ਵਿੱਚ ਹਾਇਰ ਸੈਕੰਡਰੀ ਸਕੂਲ ਬਣਵਾਇਆ।

1969 ਈ: ਇਸਨੂੰ ਡਿਗਰੀ ਕਾਲਜ ਵਿੱਚ ਤਬਦੀਲ ਕਰ ਦਿੱਤਾ ਅਤੇ ਪਿੰਡ ਖਟੜਾ ਨੇੜੇ ਸਕੂਲ ਵਾਸਤੇ ਨਵੀਂ ਇਮਾਰਤ ਤਿਆਰ ਕਰਵਾ ਦਿੱਤੀ। ਅੱਜ ਕੱਲ੍ਹ ਇਹ ਦੋਵੇਂ ਅਦਾਰੇ ‘ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਰਮਸਰ’ ਅਤੇ ‘ਸਰਕਾਰੀ ਕਾਲਜ, ਕਰਮਸਰ’ ਪੰਜਾਬ ਸਰਕਾਰ ਦੁਆਰਾ ਸਫ਼ਲਤਾ ਪੂਰਬਕ ਚਲਾਏ ਜਾ ਰਹੇ ਹਨ।

ਗੁਰਮਤਿ ਪ੍ਰਚਾਰ ਵਾਸਤੇ ਹੀ 1974 ਅਤੇ 1975 ਈ: ਵਿੱਚ ਆਪ ਇੰਗਲੈਂਡ ਗਏ। ਅੰਤ 26 ਅਗਸਤ 1975 ਈ: ਨੂੰ ਸਮਾਧੀ ਵਿੱਚ ਬੈਠਿਆਂ ਆਪ ਨੇ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਵਿੱਚ ਸ. ਸੁਦਾਗਰ ਸਿੰਘ ਰੂਮੀ ਦੇ ਗ੍ਰਹਿ ਆਪਣੇ ਪੰਜ ਭੌਤਿਕ ਸਰੀਰ ਦਾ ਪ੍ਰੀਤਿਆਗ ਕਰ ਦਿੱਤਾ। ਆਪ ਜੀ ਦੇ ਪਾਰਥਿਕ ਸ਼ਰੀਰ ਨੂੰ ਵਾਪਿਸ ਪੰਜਾਬ ਲਿਆ ਕੇ 1 ਸਤੰਬਰ 1975 ਈ: ਨੂੰ ਗੁਰਦੁਆਰਾ ‘ਬਿਭੌਰ ਸਾਹਿਬ’ (ਨੰਗਲ) ਦੇ ਸਾਹਮਣੇ ਦਰਿਆ ਸਤਿਲੁਜ ਵਿੱਚ ਜਲ ਪ੍ਰਵਾਹ ਕੀਤਾ ਗਿਆ।